ਮਾਨਯੋਗ ਸ੍ਰੀ ਅਰੁਣ ਕੁਮਾਰ ਮਿੱਤਲ ਆਈ.ਜੀ ਬਠਿੰਡਾ ਰੇਂਜ ਜੀ ਵੱਲੋਂ ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਨਾਕੇ ਪਰ ਤਾਇਨਾਤ ਪੁਲਿਸ ਕ੍ਰਮਚਾਰੀਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ, ਉਨਾਂ ਪੁਲਿਸ ਮੁਲਾਜਮਾਂ ਦਾ ਮੈਡੀਕਲ ਟੀਮ ਭੇਜ ਕੇ ਮੈਡੀਕਲ ਚੈੱਕ ਐੱਪ ਕਰਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਸੈਨੀਟਾਈਜ਼ਰ, ਮਾਸਕ, ਫਰੂਟ ਕੇਕ, ਬਿਸਕੁਟ ਅਤੇ ਫਰੂਟ ਮੁਹਈਆ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸ.ਰਾਜਬਚਨ ਸਿੰਘ ਸੰਧੂ ਜੀ ਨੇ ਦੱਸਿਆਂ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਸ੍ਰੀ ਦਿਨਕਰ ਗੁਪਤਾ ਡੀ.ਜੀ.ਪੀ ਪੰਜਾਬ ਜੀ ਵੱਲੋਂ ਹਦਾਇਤਾਂ ਹਨ ਕਿ ਕਰੋਨਾ ਵਾਇਰਸ ਦੇ ਦੌਰਾਨ ਡਿਊਟੀ ਕਰ ਰਹੇਂ ਪੁਲਿਸ ਕ੍ਰਮਚਾਰੀਆਂ ਦੀ ਸਿਹਤ ਅਤੇ ਉਨ੍ਹਾਂ ਦੀ ਖਾਣ ਪੀਣ ਦਾ ਪੂਰਾ ਧਿਆਨ ਰੱਖਿਆਂ ਜਾਵੇ ਅਤੇ ਉਨ੍ਹਾਂ ਨੂੰ ਹਦਾਇਤਾਂ ਵੀ ਦਿੱਤੀਆਂ ਜਾਣ ਕੇ ਪੁਲਿਸ ਕ੍ਰਰਮਚਾਰੀ ਡਿਊਟੀ ਦੌਰਾਨ ਸਾਵਧਾਨ ਰਹਿਣ ਅਤੇ ਆਪਣਾ ਬਚਾਅ ਵੀ ਕਰਨ। ਉਨ੍ਹਾਂ ਕਿਹਾ ਕਿ ਇਸ ਦੇ ਮੱਦੇ ਨਜ਼ਰ ਸ੍ਰੀ ਅਰੁਣ ਕੁਮਾਰ ਮਿੱਤਲ ਆਈ.ਜੀ ਬਠਿੰਡਾ ਜੀ ਵੱਲੋਂ ਜਿਲ੍ਹਾਂ ਅੰਦਰ ਡਿਊਟੀ ਕਰ ਰਹੇ ਪੁਲਿਸ ਮੁਲਾਜਮਾਂ ਵਾਸਤੇ ਸੈਨੀਟਾਈਜ਼ਰ, ਮਾਸਕ, ਗਲਬਜ਼, ਫਰੂਟ ਕੇਕ, ਫਰੂਟ ਅਤੇ ਦਵਾਈਆਂ ਭੇਜੀਆਂ ਗਈਆ ਹਨ। ਉਨ੍ਹਾਂ ਦੱਸਿਆਂ ਕਿ ਇਸ ਰਿਫਰੈਸ਼ਮੈਂਟ ਡਿਊਟੀ ਪਰ ਤਾਇਨਾਤ, ਗਸ਼ਤ ਪਾਰਟੀਆਂ, ਨਾਕਾ ਪਾਰਟੀਆਂ, ਵੀ.ਪੀ ਓਜ਼. ਦਾਣਾ ਮੰਡੀਆਂ ਵਿੱਚ ਤਾਇਨਾਤ ਪੁਲਿਸ ਕ੍ਰਮਚਾਰੀਆਂ, ਰਿਜ਼ਰਵਾਂ ਅਤੇ ਸਾਰੀ ਫੋਰਸ ਨੂੰ ਡਿਊਟੀ ਪੁਆਇਟਾ ਵਿੱਚ ਜਾ ਕੇ ਵੰਡਿਆ ਗਿਆ ਹੈ। ਉਨ੍ਹਾਂ ਦੱਸਿਆਂ ਕਿ ਸਮੇਂ ਸਮੇਂ ਤੇ ਮੈਡੀਕਲ ਟੀਮਾਂ ਭੇਜ ਕੇ ਪੁਲਿਸ ਮੁਲਾਜ਼ਮਾਂ ਮੈਡੀਕਲ ਚੈੱਕ ਐੱਪ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਨਾਕਿਆਂ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਅਤੇ ਪੁਲਿਸ ਮੁਲਾਜਮਾਂ ਨੂੰ ਡਿਊਟੀ ਦੌਰਾਨ ਸਾਵਧਾਨੀ ਵਰਤਣ ਦੀ ਹਦਾਇਤ ਕੀਤੀ ਗਈ ਹੈ।